Day: October 31, 2024

ਮਾਨਸਾ ( ) ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਲਾਨਾਂ ਸਪਤਾਹਿਕ ਮੁਹਿੰਮ ਤਹਿਤ ਪਬਲਿਕ ਤੋਂ ਸਹਿਯੋਗ ਲੈਣ ਅਤੇ ਭ੍ਰਿਸ਼ਾਟਾਚਾਰੀਆਂ ਤੇ ਸਿਕੰਜਾਂ ਕਸਣ ਲਈ ਅੱਜ ਪਬਲਿਕ ਮੀਟਿੰਗ ਕੀਤੀ ਤੇ ਮੁਹਿੰਮ ਦਾ ਅਗਾਜ਼ ਕੀਤਾ । ਇਸ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਟੀਮ ਮਾਨਸਾ ਵਿਖੇ ਤਾਇਨਾਤ ਐਸ ਆਈ ਮੈਡਮ ਬਲਦੀਪ ਕੌਰ ਤੇ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਹਰਪਾਲ ਸਿੰਘ, ਪੀਪੀਐਸ ਐਸਐਸਪੀ ਵਿਜੀਲੈਂਸ ਬਿਊਰੋ ਬਠਿੰਡਾ ਅਤੇ ਸ਼੍ਰੀ ਸੰਦੀਪ ਸਿੰਘ, ਪੀਪੀਐਸ ਡੀਐਸਪੀ ਵਿਜੀਲੈਂਸ ਯੂਨਿਟ ਮਾਨਸਾ ਜੀ ਦੀ ਅਗਵਾਹੀ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਪੋਸਟਰ ਸ਼ਹਿਰ ਅੰਦਰ ਲਗਾਏ ਗਏ ਤੇ ਲੋਕਾਂ ਨੂੰ ਜਾਣਕਾਰੀ ਨੂੰ ਜਾਣਕਾਰੀ ਦਿਤੀ ਗਈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਇਲਾਵਾ ਸਿਵਲ ਹਸਪਤਾਲ ਮਾਨਸਾ, ਬੱਸ ਸਟੈਂਡ, ਤਹਿਸੀਲਦਾਰ ਦਫਤਰ ਮਾਨਸਾ ਅਤੇ ਮਾਤਾ ਸੁੰਦਰੀ ਕਾਲਜ ਲੜਕੀਆਂ ਵਿਖੇ ਪੋਸਟਰ ਲਗਾਏ ਗਏ । ਹੋਰ ਜਾਣਕਾਰੀ ਵਿੱਚ ਐਸ ਆਈ ਮੈਡਮ ਬਲਦੀਪ ਕੌਰ ਨੇ ਦੱਸਿਆ ਕਿ ਕਿ ਇਹ ਮੁਹਿੰਮ 3 ਨਵੰਬਰ ਤੱਕ ਜਾਰੀ ਰਹੇਗੀ ।

Read More »