ਡਾਇਰੈਕਟਰ ਅਨਿਲ ਕੁਮਾਰ ਵੱਲੋਂ ਜ਼ਿਲ੍ਹਾ ਹਸਪਤਾਲ ਮਾਨਸਾ ਅਤੇ ਸਿਵਲ ਸਰਜਨ ਦਫ਼ਤਰ ਦਾ ਕੀਤਾ ਦੌਰਾ।

 

 

  1. ਡਾਇਰੈਕਟਰ ਅਨਿਲ ਕੁਮਾਰ ਵੱਲੋਂ ਜ਼ਿਲ੍ਹਾ ਹਸਪਤਾਲ ਮਾਨਸਾ ਅਤੇ ਸਿਵਲ ਸਰਜਨ ਦਫ਼ਤਰ ਦਾ ਕੀਤਾ ਦੌਰਾ।ਡਾਇਰੈਕਟਰ ਅਨਿਲ ਕੁਮਾਰ ਵੱਲੋਂ ਜ਼ਿਲ੍ਹਾ ਹਸਪਤਾਲ ਮਾਨਸਾ ਅਤੇ ਸਿਵਲ ਸਰਜਨ ਦਫ਼ਤਰ ਦਾ ਕੀਤਾ ਦੌਰਾ।

*ਸਿਵਲ ਸਰਜਨ ਦਫ਼ਤਰ ‘ਚ ਜਸਵੀਰ ਕੌਰ ਅਤੇ ਕਮਲਜੀਤ ਕੌਰ ਸਫਾਈ ਸੇਵਕਾਂ ਨੂੰ ਕੀਤਾ ਸਨਮਾਨਿਤ

 

ਮਾਨਸਾ 30 ਸਤੰਬਰ:

ਡਾਇਰੈਕਟਰ ਅਨਿਲ ਕੁਮਾਰ ਐਮ ਐਸ,ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਹਸਪਤਾਲ ਅਤੇ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਸਿਹਤ ਸੁਵਿਧਾਵਾਂ ਦਾ ਮੁਲਾਂਕਣ ਕਰਨ ਹਿਤ ਦੌਰਾ ਕੀਤਾ ਗਿਆ।

ਇਸ ਦੌਰਾਨ ਉਨ੍ਹਾਂ ਮਰੀਜ਼ਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ. ਟੀਵੀ ਕੈਮਰੇ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਸਿਵਲ ਹਸਪਤਾਲ ਮਾਨਸਾ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਟੀਮ ਵੱਲੋਂ ਲੇਬਰ ਰੂਮ, ਜੱਚਾ-ਬੱਚਾ ਓ.ਪੀ.ਡੀ., ਮੈਡੀਸਿਨ ਓ.ਪੀ.ਡੀ, ਮਾਈਕਰੋਬਾਇਲੋਜੀ ਲੈਬ, ਮਲੇਰੀਆ ਲੈਬ, ਦਵਾਈਆਂ ਦੀ ਫਾਰਮੇਸੀ, ਟੀਕਾਕਰਨ ਕੇਂਦਰ, ਰਜਿਸਟਰੇਸ਼ਨ ਕਾਊੰਟਰ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਹਸਪਤਾਲ ਵਿਚ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਐਮਰਜੈਂਸੀ ਐਮਬੂਲੈਂਸ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ।

 

ਇਸ ਉਪਰੰਤ ਟੀਮ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਸਿਹਤ ਸਕੀਮਾਂ ਦੇ ਸਬੰਧ ਵਿਚ ਹੋਰ ਸੁਧਾਰ ਕਰਨ ਲਈ ਵਿਸਤਾਰ ਸਹਿਤ ਚਰਚਾ ਕੀਤੀ ਗਈ।

 

ਇਸ ਮੌਕੇ ਸਿਵਲ ਸਰਜਨ ਡਾ. ਹਰਦੇਵ ਸਿੰਘ, ਡਾ਼ ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਡਾ਼ ਕੰਵਲਪ੍ਰੀਤ ਬਰਾੜ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ਼ ਮਨਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ, ਡਾ. ਅੰਜੂ ਕਾਂਸਲ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਕਮ ਡਿਪਟੀ ਮੈਡੀਕਲ ਕਮਿਸ਼ਨਰ, ਡਾ਼ ਵਿਜੈ ਕੁਮਾਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਝੁਨੀਰ,ਅਵਤਾਰ ਸਿੰਘ ਡੀ ਪੀ ਐਮ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

news portal development company in india
marketmystique
Recent Posts

ਮਾਨਸਾ ( ) ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਲਾਨਾਂ ਸਪਤਾਹਿਕ ਮੁਹਿੰਮ ਤਹਿਤ ਪਬਲਿਕ ਤੋਂ ਸਹਿਯੋਗ ਲੈਣ ਅਤੇ ਭ੍ਰਿਸ਼ਾਟਾਚਾਰੀਆਂ ਤੇ ਸਿਕੰਜਾਂ ਕਸਣ ਲਈ ਅੱਜ ਪਬਲਿਕ ਮੀਟਿੰਗ ਕੀਤੀ ਤੇ ਮੁਹਿੰਮ ਦਾ ਅਗਾਜ਼ ਕੀਤਾ । ਇਸ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਟੀਮ ਮਾਨਸਾ ਵਿਖੇ ਤਾਇਨਾਤ ਐਸ ਆਈ ਮੈਡਮ ਬਲਦੀਪ ਕੌਰ ਤੇ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਹਰਪਾਲ ਸਿੰਘ, ਪੀਪੀਐਸ ਐਸਐਸਪੀ ਵਿਜੀਲੈਂਸ ਬਿਊਰੋ ਬਠਿੰਡਾ ਅਤੇ ਸ਼੍ਰੀ ਸੰਦੀਪ ਸਿੰਘ, ਪੀਪੀਐਸ ਡੀਐਸਪੀ ਵਿਜੀਲੈਂਸ ਯੂਨਿਟ ਮਾਨਸਾ ਜੀ ਦੀ ਅਗਵਾਹੀ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਪੋਸਟਰ ਸ਼ਹਿਰ ਅੰਦਰ ਲਗਾਏ ਗਏ ਤੇ ਲੋਕਾਂ ਨੂੰ ਜਾਣਕਾਰੀ ਨੂੰ ਜਾਣਕਾਰੀ ਦਿਤੀ ਗਈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਇਲਾਵਾ ਸਿਵਲ ਹਸਪਤਾਲ ਮਾਨਸਾ, ਬੱਸ ਸਟੈਂਡ, ਤਹਿਸੀਲਦਾਰ ਦਫਤਰ ਮਾਨਸਾ ਅਤੇ ਮਾਤਾ ਸੁੰਦਰੀ ਕਾਲਜ ਲੜਕੀਆਂ ਵਿਖੇ ਪੋਸਟਰ ਲਗਾਏ ਗਏ । ਹੋਰ ਜਾਣਕਾਰੀ ਵਿੱਚ ਐਸ ਆਈ ਮੈਡਮ ਬਲਦੀਪ ਕੌਰ ਨੇ ਦੱਸਿਆ ਕਿ ਕਿ ਇਹ ਮੁਹਿੰਮ 3 ਨਵੰਬਰ ਤੱਕ ਜਾਰੀ ਰਹੇਗੀ ।